Baba Jogi Peer Ji Chahal 5.02

4.9 star(s) from 76 votes
Ralla
Mansa, 151504
India

About Baba Jogi Peer Ji Chahal

Baba Jogi Peer Ji Chahal Baba Jogi Peer Ji Chahal is a well known place listed as Church/religious Organization in Mansa , Sikh Temple in Mansa ,

Contact Details & Working Hours

Details


ਚਾਹਲ ਗੋਤ ਦਾ ਮੋਢੀ ਚਾਹਲ ਸ਼੍ਰੀ ਰਾਮ ਚੰਦ੍ਰ ਦੇ ਪੁੱਤਰ ਕਸ਼ੂ ਦੀ ਬੰਸ ਵਿਚੋਂ ਹੈ। ਇਹ ਸੂਰਜਬੰਸੀ ਹਨ। ਐਚ• ਰੋਜ਼ ਨੇ ਆਪਣੀ ਖੋਜ ਭਰਪੂਰ ਪੁਸਤਕ ਵਿੱਚ ਲਿਖਿਆ ਹੈ ਕਿ ਸੂਰਜਬੰਸੀ ਰਾਜਾ ਅਗਰਸੈਨ ਦੇ ਚਾਰ ਪੁੱਤਰ ਸਨ। ਜਿਨ੍ਹਾਂ ਦੀ ਔਲਾਦ ਛੀਨੇ, ਚੀਮੇ, ਸ਼ਾਹੀ ਤੇ ਚਾਹਲ ਜੱਟ ਹਨ। ਸੋਹੀ ਤੇ ਲੱਖੀ ਆਦਿ ਛੋਟੇ ਗੋਤ ਵੀ ਚਾਹਲ ਭਾਈਚਾਰੇ ਨਾਲ ਰਲਦੇ ਹਨ। ਚੀਮੇ ਵੀ ਚੌਹਾਨ ਬੰਸ ਵਿਚੋਂ ਹਨ। ਸੰਤ ਵਿਸਾਖਾ ਸਿੰਘ ਚਹਿਲਾਂ ਨੂੰ ਚੌਹਾਨਾਂ ਦੀ ਕੌਲੀ ਸ਼ਾਖਾ ਵਿਚੋਂ ਮੰਨਦਾ ਹੈ। ਇਹ ਠੀਕ ਹੀ ਲੱਗਦਾ ਹੈ। ਉਸ ਨੇ ਆਪਣੀ ਕਿਤਾਬ'ਮਾਲਵਾ ਇਤਿਹਾਸ'ਵਿੱਚ ਲਿਖਿਆ ਹੈ ਕਿ ਚੌਹਾਨ ਬੰਸ ਦੇ ਘੱਗ ਦੀ ਛੇਵੀਂ ਪੀੜ੍ਹੀ ਵਿੱਚ ਚਾਹਲ ਹੋਇਆ ਉਸ ਦੇ ਲਾਉਂ ਤੇ ਚਾਹਲ ਗੋਤ ਪ੍ਰਸਿੱਧ ਹੋਇਆ। ਉਸ ਦੀ ਚੌਥੀ ਪੀੜ੍ਹੀ ਵਿੱਚ ਵੈਰਸੀ ਹੋਇਆ। ਉਸ ਦੇ ਦੋ ਵਿਆਹ ਸਨ। ਇੱਕ ਦਾ ਪੁੱਤਰ ਰਲਾ ਸੀ ਜਿਸ ਨੇ ਰੱਲਾ ਵਸਾਇਆ। ਜਿਸ ਤੋਂ ਚਹਿਲਾਂ ਦੇ ਕਈ ਪਿੰਡ ਬੱਝੇ। ਰੱਲੇ ਨੂੰ ਉਸ ਦੇ ਭਤੀਜੇ ਜੁਗਰਾਤ ਨੇ ਮਾਰਕੇ ਆਪਣੇ ਪਿਤਾ ਦਾ ਵੈਰ ਲਿਆ। ਨਵਾਂ ਪਿੰਡ ਜੋਗਾ ਆਪਣੇ ਨਾਮ ਉਤੇ ਵਸਾਇਆ। ਧੂਰੀ ਦੇ ਇਲਾਕੇ ਵਿੱਚ ਧਨੌਰੀ ਕਲਾਂ ਚਹਿਲਾਂ ਦਾ ਪਿੰਡ ਵੀ ਜੋਗੇ ਵਿਚੋਂ ਹੀ ਬੱਝਿਆ ਹੈ। ਕਿਸੇ ਸਮੇਂ ਪੰਜ ਪਾਂਡੋ ਸਮੇਤ ਦਰੋਪਤੀ ਜੋਗੇ ਦੇ ਖੇਤਰ ਵਿੱਚ ਆਏ ਸਨ। ਚਾਹਲ ਜੋਗੀਆਂ ਦਾ ਚੇਲਾ ਸੀ। ਉਸ ਸਮੇਂ ਪੰਜਾਬ ਵਿੱਚ ਜੋਗੀਆਂ ਸਿੱਧਾਂ ਦਾ ਬੋਲਬਾਲਾ ਸੀ। ਜੋਗੀ ਲੋਕ ਵੀ ਬੁੱਧ ਧਰਮ ਦੀ ਇੱਕ ਸ਼ਾਖਾ ਹਨ। ਇਨ੍ਹਾਂ ਵਿਚੋਂ ਇੱਕ ਸਿੱਧ'ਜੋਗੀਪੀਰ'ਹੋਇਆ ਹੈ ਜਿਸ ਨੂੰ ਸਭ ਚਹਿਲ ਮਨਦੇ ਹਨ। ਜਿਥੇ ਭੀ ਚਾਹਲਾਂ ਦਾ ਕੋਈ ਪਿੰਡ ਹੈ, ਉਥੇ ਜੋਗੀ ਪੀਰ ਦੀ ਮਾੜ੍ਹੀ ਵੀ ਹੈ।

ਸ਼ੇਖੂਪੁਰ ਜਿਲ੍ਹੇ ਵਿੱਚ ਮੁਸਲਮਾਨ ਚਹਿਲਾਂ ਦਾ ਇੱਕ ਪਿੰਡ ਮਾੜੀ ਹੈ ਜਿਥੇ ਜੋਗੀ ਪੀਰ ਦੀ ਮਾੜੀ ਵੀ ਕਾਇਮ ਹੈ। ਮੋਗੇ ਦੇ ਇਲਾਕੇ ਵਿੱਚ ਕਿਲੀ ਚਹਿਲਾਂ ਵਿੱਚ ਵੀ ਜਠੇਰੇ ਦੀ ਯਾਦ ਵਿੱਚ ਮੇਲਾ ਲਗਦਾ ਹੈ। ਫਰੀਦਕੋਟ ਦੇ ਪਾਸ ਵੀ ਚਹਿਲ ਪਿੰਡ ਹੈ। ਪੰਜਾਬ ਵਿੱਚ ਚਹਿਲ ਨਾਮ ਦੇ ਕਈ ਪਿੰਡ ਚਹਿਲ ਭਾਈਚਾਰੇ ਦੇ ਹੀ ਹਨ। ਇਨ੍ਹਾਂ ਸਾਰੇ ਚਹਿਲਾਂ ਦਾ ਮੁੱਢ ਮਾਨਸਾ ਦਾ ਖੇਤਰ ਜੋਗਾਰੱਲਾ ਹੀ ਹੈ। ਮਾਨਸਾ ਵਿੱਚ ਚਹਿਲਾਂ ਦੇ ਵਿੱਚ ਦਲਿਉ, ਔਲਖ ਤੇ ਸੇਖੋਂ ਗੈਂਡੇ ਚਹਿਲ ਦੇ ਸਮੇਂ ਲੁਧਿਆਣੇ ਦੇ ਖੇਤਰ ਵਿਚੋਂ ਆਏ। ਮਾਨਸਾ ਵਿੱਚ ਚਹਿਲ ਤੇ ਦੰਦੀਵਾਲ ਚੌਹਾਨ ਬਾਰਵੀਂ ਸਦੀ ਵਿੱਚ ਆਏ ਸਨ। ਮਾਨ ਸਭ ਤੋਂ ਪਹਿਲਾਂ ਆਏ ਸਨ। ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗਬਹਾਦਰ ਜੀ ਜਦ 1665 ਈਸਵੀਂ ਵਿੱਚ ਭੀਖੀ ਦੇ ਇਲਾਕੇ ਵਿੱਚ ਆਏ ਉਸ ਸਮੇਂ ਇਸ ਇਲਾਕੇ ਵਿੱਚ ਗੈਂਡੇ ਤੇ ਦੇਸੂ ਚਹਿਲ ਦੀ ਚੌਧਰ ਸੀ। ਇਹ ਸੁਲਤਾਨੀਆਂ ਪਰਿਵਾਰ ਸੀ। ਚਹਿਲ ਭਾਈਚਾਰੇ ਦੇ ਬਹੁਤੇ ਲੋਕ ਸੁਖੀ ਸਰਵਰ ਦੇ ਚੇਲੇ ਸਨ। ਮਾਲਵੇ ਵਿੱਚ ਗੁਰੂ ਤੇਗਬਹਾਦਰ ਦੀ ਫੇਰੀ ਸਮੇਂ ਹੀ ਗੈਂਡੇ ਸਮੇਤ ਚਹਿਲਾਂ ਨੇ ਸਿੱਖੀ ਧਾਰਨ ਕੀਤੀ। ਕੁਝ ਚਹਿਲ ਕੱਚੇ ਸਿੱਖ ਸਨ, ਉਹ ਸੱਖੀ ਸਰਵਰ ਨੂੰ ਵੀ ਮਨਦੇ ਸਨ।

ਦੇਸੂ ਚਹਿਲ ਦੀ ਬੰਸ ਵਿਚੋਂ ਗੈਂਡਾ ਚਹਿਲ ਬਹੁਤ ਸੂਰਬੀਰ ਤੇ ਪ੍ਰਸਿੱਧ ਸੀ। ਇਸ ਦੀਆਂ ਰਾਜੇ ਹੋਡੀ ਤੇ ਹੋਰ ਮੁਸਲਮਾਨ ਧਾੜਵੀਆਂ ਨਾਲ ਕਈ ਟੱਕਰਾਂ ਹੋਈਆਂ ਸਨ। ਦਲਿਉ ਜੱਟਾਂ ਨੇ ਆਪਣੇ ਮਿੱਤਰ ਗੈਂਡੇ ਦੇ ਦੁਸ਼ਮਣਾਂ ਨਾਲ ਟੱਕਰਾਂ ਲਈਆਂ। 1736 ਈਸਵੀਂ ਵਿੱਚ ਮਹਾਰਾਜਾ ਆਲਾ ਸਿੰਘ ਨੇ ਗੈਂਡੇ ਚਹਿਲ ਤੋਂ ਭੀਖੀ ਦਾ ਇਲਾਕਾ ਜਿੱਤ ਕੇ ਆਪਣੀ ਰਿਆਸਤ ਪਟਿਆਲਾ ਵਿੱਚ ਰਲਾ ਲਿਆ। ਕਿਸੇ ਕਾਰਨ ਗੈਂਡੇ ਨੂੰ ਉਸ ਦੇ ਆਪਣੇ ਸ਼ਰੀਕਾਂ ਨੇ ਹੀ ਮਾਰ ਦਿੱਤਾ ਸੀ। ਚਹਿਲਾਂ ਦੀ ਚੌਧਰ ਇਲਾਕੇ ਵਿੱਚ ਖਤਮ ਹੋ ਗਈ। ਕੁਝ ਚਹਿਲ ਸੰਗਰੂਰ, ਮੋਗਾ, ਲੁਧਿਆਣਾ, ਦੁਆਬਾ ਤੇ ਮਾਝੇ ਦੇ ਖੇਤਰਾਂ ਵਿੱਚ ਦੂਰ-ਦੂਰ ਤੱਕ ਚਲੇ ਗਏ। ਮਾਝੇ ਤੋਂ ਅੱਗੇ ਪੱਛਮੀ ਪੰਜਾਬ ਵਿੱਚ ਵੀ ਕਾਫ਼ੀ ਚਲੇ ਗਏ। ਭੁੱਲਰ, ਚਾਹਲ ਅਤੇ ਕਾਹਲੋਂ ਜੱਟ ਮਾਲਵਾ, ਧਾਰ ਅਤੇ ਦੱਖਣ ਨੂੰ ਆਪਣਾ ਮੁੱਢਲਾ, ਘਰ ਕਹਿੰਦੇ ਹਨ। ਅਮ੍ਰਿਤਸਰ ਦੇ ਚਹਿਲਾਂ ਅਨੁਸਾਰ ਚਹਿਲ ਸੂਰਜ ਬੰਸੀ ਰਾਜਾ ਖਾਂਗ ਦੀ ਬੰਸ ਵਿਚੋਂ ਹਨ। ਪਹਿਲਾਂ ਪਹਿਲ ਉਹ ਦਿੱਲੀ ਪਾਸ ਕੋਟ ਗਡਾਨਾ ਵਸੇ ਅਤੇ ਫਿਰ ਪੱਖੀ ਚਹਿਲਾਂ ਅੰਬਾਲੇ ਵੱਲ ਆਏ। ਫਿਰ ਹੌਲੀ ਹੌਲੀ ਮਾਲਵੇ ਦੇ ਇਲਾਕੇ ਜੋਗਾ ਰਲਾ ਵਿੱਚ ਪਹੁੰਚ ਗਏ ਸਨ। ਮਾਝੇ ਵਿੱਚ ਵੀ ਚਹਿਲ ਗੋਤੀ ਕਾਫ਼ੀ ਵਸਦੇ ਹਨ। ਪਿੰਡ ਚਹਿਲ ਤਹਿਸੀਲ ਤਰਨਤਾਰਨ ਵਿੱਚ ਧੰਨ ਬਾਬਾ ਜੋਗੀ ਪੀਰ ਦਾ ਅਕਤੂਬਰ ਵਿੱਚ ਮਹਾਨ ਸਾਲਾਨਾ ਜੋੜ ਮੇਲਾ ਲੱਗਦਾ ਹੈ। ਮਾਝੇ ਵਿੱਚ ਜ਼ਫਰਵਾਲ ਵੀ ਚਹਿਲਾਂ ਦਾ ਉਘਾ ਪਿੰਡ ਹੈ।

ਬਾਬਾ ਜੋਗੀ ਪੀਰ ਦਾ ਜਨਮ ਦਿਹਾੜਾ ਨੂਰਪੁਰ ਬੇਦੀ ਦੇ ਨਜ਼ਦੀਕ ਪਿੰਡ ਬ੍ਰਾਹਮਣ ਮਾਜਰਾ ਵਿੱਚ 12 ਸਤੰਬਰ ਦੇ ਲਗਭਗ ਮਨਾਇਆ ਜਾਂਦਾ ਹੈ। ਸਭ ਚਹਿਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਹਨ। ਸੰਗਰੂਰ ਖੇਤਰ ਤੇ ਚਹਿਲ ਖੇਰਾ ਭੂਮੀਆਂ ਦੀ ਪੂਜਾ ਕਰਦੇ ਹਨ। ਉਹ ਆਪਣੇ ਆਪ ਨੂੰ ਬਾਲੇ ਚੌਹਾਨ ਦੀ ਬੰਸ ਵਿਚੋਂ ਸਮਝਦੇ ਹਨ। ਬਾਲਾ ਚੌਹਾਨ ਕਿਸੇ ਜੱਟੀ ਨਾਲ ਵਿਆਹ ਕਰਾਕੇ ਜੱਟ ਭਾਈਚਾਰੇ ਵਿੱਚ ਰਲ ਗਿਆ ਸੀ। ਜੀਂਦ ਤੇ ਸੰਗਰੂਰ ਦੇ ਚਹਿਲ ਗੁਗੇ ਚੌਹਾਨ ਦੀ ਪੂਜਾ ਵੀ ਕਰਦੇ ਹਨ। ਇਸ ਇਲਾਕੇ ਦੇ ਬਹੁਤੇ ਚਹਿਲ ਜੋਗੀ ਪੀਰ ਨੂੰ ਜ਼ਰੂਰ ਮੰਨਦੇ ਹਨ। ਸੰਗਰੂਰ ਦੇ ਇਲਾਕੇ ਵਿੱਚ ਖੇੜੀ ਚਹਿਲਾਂ, ਖਿਆਲੀ, ਘਨੌਰੀ ਕਲਾਂ, ਲਾਡ ਬਨਜਾਰਾ, ਕਰਮਗੜ੍ਹ ਆਦਿ ਕਈ ਪਿੰਡਾਂ ਵਿੱਚ ਚਹਿਲ ਕਬੀਲੇ ਦੇ ਲੋਕ ਵਸਦੇ ਹਨ। ਫਤਿਹਗੜ੍ਹ ਦੇ ਆਮਲੋਹ ਖੇਤਰ ਵਿੱਚ ਚਹਿਲਾਂ ਪਿੰਡ ਵੀ ਚਹਿਲ ਭਾਈਚਾਰੇ ਦਾ ਹੈ। ਬੰਸ ਵਿਚੋਂ ਮਨਦੇ ਹਨ। ਉਹ ਬਲੰਦ ਜੋਗੀ ਪੀਰ ਨੂੰ ਜਠੇਰੇ ਦੇ ਤੌਰ ਤੇ ਪੂਜਦੇ ਹਨ। ਸਾਰੇ ਚਹਿਲ ਹੀ ਜੋਗੀ ਪੀਰ ਨੂੰ ਆਪਣਾ ਜਠੇਰਾ ਮੰਨਦੇ ਹਨ। ਉਹ ਮਾਨਸਾ ਦੇ ਇਲਾਕੇ ਵਿੱਚ ਮੁਸਲਮਾਨਾਂ ਨਾਲ ਲੜਦਾ ਹੋਇਆ ਸ਼ਹੀਦ ਹੋ ਗਿਆ ਸੀ। ਅੱਸੂ ਮਹੀਨੇ ਵਿੱਚ ਚੌਥੇ ਨੌਰਾਤੇ ਨੂੰ ਜੋਗੇ ਰਲੇ ਦੇ ਇਲਾਕੇ ਵਿੱਚ ਜੋਗੀ ਪੀਰ ਦਾ ਭਾਰੀ ਮੇਲਾ ਲਗਦਾ ਹੈ।

ਚਹਿਲ ਬੰਸ ਦੇ ਲੋਕ ਵੱਧ ਤੋਂ ਵੱਧ ਇਸ ਮੇਲੇ ਵਿੱਚ ਸ਼ਾਮਿਲ ਹੁੰਦੇ ਹਨ। ਹੁਣ ਚਹਿਲ ਸਾਰੇ ਪੰਜਾਬ ਵਿੱਚ ਹੀ ਫੈਲੇ ਹੋਏ ਹਨ। ਇੱਕ ਚਹਿਲ ਪਿੰਡ ਲੁਧਿਆਣੇ ਜਿਲ੍ਹਾ ਵਿੱਚ ਵੀ ਹੈ। ਇਸ ਇਲਾਕੇ ਦੇ ਰਜ਼ੂਲ ਪਿੰਡ ਵਿੱਚ ਵੀ ਕੁਝ ਚਹਿਲ ਹਨ। ਚਹਿਲ ਕਲਾਂ ਤੇ ਚਹਿਲ ਖੁਰਦ ਪਿੰਡ ਜਿਲ੍ਹਾ ਨਵਾਂ ਸ਼ਹਿਰ ਵਿੱਚ ਚਹਿਲ ਭਾਈਚਾਰੇ ਦੇ ਹੀ ਹਨ। ਕਪੂਰਥਲਾ ਵਿੱਚ ਕਸੋ ਚਾਹਲ , ਮਾਧੋਪੁਰ,ਨੱਥੂ ਚਾਹਲ,ਜੱਲੋਵਾਲ , ਭਨੋਲੰਗ ਆਦਿ ਕਈ ਪਿਡਾਂ ਵਿੱਚ ਚਹਿਲ ਗੋਤ ਦੇ ਕਾਫ਼ੀ ਲੋਗ ਵਸਦੇ ਹਨ। ਹਰਿਆਣੇ ਤੇ ਰਾਜਸਥਾਨ ਵਿੱਚ ਵੀ ਕੁਝ ਚਹਿਲ ਹਿੰਦੂ ਜਾਟ ਹਨ। ਪੱਛਮੀ ਪੰਜਾਬ ਵਿੱਚ ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ ਤੇ ਮਿਟਗੁੰਮਰੀ ਤੱਕ ਵੀ ਚਹਿਲ ਕਬੀਲੇ ਦੇ ਲੋਕ ਚਲੇ ਗਏ ਸਨ। ਮਿਟਗੁੰਮਰੀ ਗੋਤ ਦੇ ਲੋਕ ਕਾਫ਼ੀ ਹਨ। ਕਈ ਗਰੀਬ ਜੱਟ ਦਲਿਤ ਇਸਤਰੀਆਂ ਨਾਲ ਵਿਆਹ ਕਰਾਕੇ ਦਲਿਤ ਭਾਈਚਾਰੇ ਵਿੱਚ ਰਲਮਿਲ ਗਏ ਸਨ। ਇਸ ਕਾਰਨ ਜੱਟਾਂ ਤੇ ਦਲਿਤਾਂ ਦੇ ਬਹੁਤ ਗੋਤ ਸਾਂਝੇ ਹਨ।

ਚਹਿਲ ਗੋਤ ਜੱਟਾਂ ਦੇ ਵੱਡੇ ਗੋਤਾਂ ਵਿਚੋਂ ਹੈ। 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਚਹਿਲ ਗੋਤ ਦੇ ਲੋਕਾਂ ਦੀ ਗਿਣਤੀ 63,156 ਸੀ। ਮਾਲਵੇ ਵਿਚੋਂ ਚਹਿਲ ਰਾਜਸਥਾਨ ਦੇ ਖੇਤਰ ਵਿੱਚ ਵੀ ਕਾਫ਼ੀ ਜਾਕੇ ਆਬਾਦ ਹੋਏ ਹਨ। ਦੁਆਬੇ ਦੇ ਬਹੁਤੇ ਚਾਹਲ ਬਦੇਸ਼ਾਂ ਵਿੱਚ ਗਏ ਹਨ। ਚਾਹਲ ਕਬੀਲੇ ਦੇ ਲੋਕ ਸਿਆਣੇ ਤੇ ਮਨਮਤੇ ਹੁੰਦੇ ਹਨ। ਕਿਸੇ ਦੇ ਮਗਰ ਘੱਟ ਲੱਗਦੇ ਹਨ। ਪੰਜਾਬ ਵਿੱਚ ਸਾਰੇ ਚਹਿਲ ਜੱਟ ਸਿੱਖ ਹਨ। ਦਲਿਤ ਜਾਤੀਆਂ ਵਿੱਚ ਰਲੇ ਹੋਏ ਚਹਿਲ ਵੀ ਸਿੱਖ ਹਨ। ਮਾਝੇ ਦੇ ਬਿਆਸ ਖੇਤਰ ਦੇ ਪਿੰਡ ਸ਼ੇਰੋ ਖਾਨਪੁਰ ਦੀ ਪਵਿੱਤਰ ਝੰਗੀ ਜਿਹੜੀ ਬਾਬਾ ਜੋਗੀ ਦੇ ਨਾਂਅ ਨਾਲ ਪ੍ਰਸਿੱਧ ਹੈ ਵਿੱਚ ਵੀ ਸਾਲਾਨਾ ਜੋੜ ਮੇਲਾ ਅੱਧ ਸਤੰਬਰ ਨੂੰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਸ੍ਰੀ ਗੁਰੂ ਗੰਰਥ ਸਾਹਿਬ ਦੇ ਅਖੰਠ ਪਾਠ ਦੇ ਭੋਗ ਪੈਣ ਮਗਰੋਂ ਨੇੜਲੇ ਪਿੰਡਾਂ ਦੇ ਚਹਿਲ ਬਾਬਾ ਜੀ ਦੇ ਡੇਰੇ ਤੇ ਮੱਥਾ ਟੇਕਦੇ ਹਨ। ਖੀਰ, ਦੁੱਧ, ਮਿੱਠੀਆਂ ਰੋਟੀਆਂ, ਗੁੜ੍ਹ ਆਦਿ ਚੜ੍ਹਾਕੇ ਮੰਨਤਾਂ ਮੰਗੀਆਂ ਜਾਂਦੀਆਂ ਹਨ। ਮੇਲੇ ਵਿੱਚ ਗਾਇਕ ਜੋੜੀਆਂ ਤੇ ਪ੍ਰਸਿੱਧ ਖਿਡਾਰੀਆਂ ਨੂੰ ਵੀ ਭਾਗ ਲੈਣ ਲਈ ਖਾਨਪੁਰ ਦੀ ਪਚਾਇਤ ਵੱਲੋਂ ਸੱਦਾ ਦਿੱਤਾ ਜਾਂਦਾ ਹੈ। ਹੁਣ ਮੇਲੇ ਵੀ ਨਵੇਂ ਢੰਗ ਨਾਲ ਲੱਗ ਰਹੇ ਹਨ। ਚਹਿਲ ਇਰਾਨ ਵਿਚੋਂ ਭਾਰਤ ਵਿੱਚ ਪੰਜਵੀਂ ਸਦੀ ਵਿੱਚ ਆਏ ਸਨ। ਪੰਜਾਬ ਵਿੱਚ ਆਉਣ ਤੋਂ ਪਹਿਲਾਂ ਦਿੱਲੀ ਤੇ ਰਾਜਸਧਾਨ ਵਿੱਚ ਵਸਦੇ ਸਨ। ਚਾਹਲ ਮਨਮਤੇ ਤੇ ਸੰਜਮੀ ਜੱਟ ਹਨ। ਇਨ੍ਹਾਂ ਦਾ ਮੁੱਢਲਾ ਘਰ ਵੀ ਕੈਸਪੀਅਨ ਸਾਗਰ ਦਾ ਪੂਰਬੀ ਖੇਤਰ ਸੀ। ਹਰਿਆਣੇ ਤੇ ਰਾਜਸਥਾਨ ਵਿੱਚ ਚਹਿਲ ਹਿੰਦੂ ਜਾਟ ਹਨ।



According to some historians, Chahals are from the lineage of Chauhans hailing from Ajmer and Hisar. They came to Punjab in the early 12th century. They are from dynasty of Raje Chaho. They are considered Bagris of Bikaner area.






> According to another story, they are from the lineage of Raja Rikh of Tanwar Dysnasty. They came from South to settle in Kehloor. Son of Rikh got married to a Jatti damsel and settled at Mari in Bathinda and became the founder of Chahal Sub-caste At one time, Chahal daughters were known for their beauty and they were known to be quite fertile. Chahal to marry their daughters in well off families.



> Actually the founder of Chahal sub-caste Chahal is from the lineage of Shri Ram Chander’s son Kush.



> According to H.A.Rose, King Aggarsen had four sons whose offspring are Chhina, Cheema, Shahi and Chahal jatts. Sohi and Lekhi the smaller sub-sections are also from the Chahal community. Cheemas are also the descendents of Chauhans. Another view is that Chahal are from the lineage of Koli branch of the Chauhans which seems to be true.



> In his book Malwa History, Sant Vasakha Singh writes that Chahal was from the sixth generation of Ghagg branch of Chauhans. Vairsi was from the fourth generation of Chahal who had two wives. The son of one was Ralla who founder Village Ralla from which many villages of Chahals originated. Ralla was killed by his nephew Jugraj to avenge his own father’s murder. He founded a new village, Joga after his name. Ghanauri Kalan in Dhuri, a village of Chahals also originated from Joga.



> Chahals are followers of Jogi Pir and there is a tomb (marhi) of Jogi Pir in all Chahal villages. In the district of Shekhupura, there is a Mohammedan village named Marhi. At village Kili Chahalan near Moga, a fair is held in the memory of their ancestors. There is also a village, Chahal near Faridkot. Threre are many villages in Punjab where Chahals dwell. Origin of all these villages is the area of Joga-Ralla in Mansa district. In Mansa district, there are 40 villages of Chahals which area is known as Chahali. Deols, Aulakhs and Sekhon Gaindas Migrated from Ludhiana to Mansa in the lifetime of Chahal. Chahal and Dandiwali Chauhan came to Mansa in the 12th centurey. Manns were first to arrive.



> When 9th Guru Tegh Bahadur visited Bhikhi in 1665, Gaindas and Desu Chahal were dominant in the area. They belonged to Sultanese family.



> Many Chahals are followers of Sakhi Sarvar. Gaindas and Chahals became followers of the Sikh Gurus during 9th Guru’s period. Gainda Chahal was a warrior who confronted many a time Raja Hodi and Moslem invaders. The Bhikhi area was conquered and annexed by Maharaja of Patiala. Gainda was killed by people of his own clan. With this, Chahals’ dominance in this area was over. Some Chahals migrated to Sangrur, Moga, Ludhiana and far away areas of Doaba and Majha. Others went even further towards West Punjab. Bhullars, Chahal and Kahlon Jatts claim Malwa, Dhar and Deccan to be their native places.



> There are Khedi Chahalan, Khiali, Ghanauri Kalan, Laad Banjara, Karamgarh etc villages in Sangrur which belong to Chahals. Village Chahalan in Fatehgarh Sahib is also a Chahal village.



> Chahals were numbered at 63156 in the 1881 Census.