Baba Budha ji Granthi Sabha, Tapoban Dhakki Sahib 3.46

Maksudra, 141416
India

About Baba Budha ji Granthi Sabha, Tapoban Dhakki Sahib

Baba Budha ji Granthi Sabha, Tapoban Dhakki Sahib Baba Budha ji Granthi Sabha, Tapoban Dhakki Sahib is a well known place listed as Church/religious Organization in Maksudra , Religious Organization in Maksudra ,

Contact Details & Working Hours

Details

ਮਿਤੀ 27 ਸਤੰਬਰ 1997 ਨੂੰ ਜੁੱਗੋ ਜੁੱਗ ਅੱਟਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ, ਸੇਵਾ ਸੰਭਾਲ ਅਤੇ ਪਾਠੀ, ਗ੍ਰੰਥੀ ਸਿੰਘਾ ਨੂੰ ਪੇਸ਼ ਅਾ ਰਹੀਅਾਂ ਦਰਪੇਸ਼ ਮੁਸ਼ਕਲਾਂ ਦੇ ਹੱਲ ਲੲੀ ਸਮੂਹ ਗ੍ਰੰਥੀ, ਪਾਠੀ ਸਿੰਘਾਂ ਦੀ ੲਿਕੱਤਰਤਾ ਸੰਤ ਬਾਬਾ ਦਰਸ਼ਨ ਸਿੰਘ ਖਾਲਸਾ ਜੀ ਦੀ ਦੇਖ ਰੇਖ ਹੇਠ ਗੁਰਦੁਅਾਰਾ ਤਪੋਬਣ ਢੱਕੀ ਸਾਹਿਬ ਵਿਖੇ ਹੋੲੀ। ਜਿਸ ਵਿੱਚ ਵੱਖ ਵੱਖ ੲਿਲਾਕਿਅਾਂ ਤੋਂ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ,ਸੰਤ ਮਹਾਂਪੁਰਸ਼ਾਂ,ਕਥਾਵਾਚਕਾਂ, ਵਿਦਵਾਨਾਂ, ਰਾਗੀ, ਢਾਡੀ, ਕਵੀਸ਼ਰਾਂ ਲੇਖਕਾਂ ਅਤੇ ਪੱਤਰਕਾਰਾਂ ਨੇ ਭਾਗ ਲਿਅਾ। ਬਾਬਾ ਜੀ ਨੇ ੲਿਕੱਤਰਤਾ ਨੂੰ ਸੰਬੋਧਨ ਕਰਦਿਅਾਂ ਕਿਹਾ ਕਿ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਕਾਰ ਸਹਿਤ ਸੇਵਾ ਸੰਭਾਲ ਦੀ ਥਾਂ ਫਰਜ਼ ਪੂਰਤੀ, ਗੁਰੂ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅਲਮਾਰੀਅਾਂ ਵਿੱਚ ਬੰਦ ਕਰਕੇ ਰੱਖਣਾ ਤੇ ਸੇਵਾ ਦੀ ਥਾਂ ਪੇਸ਼ਾ ਬਣਾ ਕੇ ਵਰਤਣਾ, ਗੁਰਬਾਣੀ ਦਾ ਸ਼ੁੱਧ ੳੁਚਾਰਣ ਨਾ ਹੋਣਾ ਅੱਜ ਸਿੱਖੀ ਦੇ ਨਿਘਾਰ ਦਾ ਮੁੱਖ ਕਾਰਣ ਬਣ ਗਿਅਾ ਹੈ। ੳੁਨ੍ਹਾਂ ਕਿਹਾ ਕਿ ਗ੍ਰੰਥੀ ਸਿੰਘਾਂ, ਪਾਠੀ ਸਿੰਘਾਂ ਨੂੰ ਅਾਪਣਾ ਜੀਵਨ ੳੁੱਚਾ ਸੁੱਚਾ ਬਣਾੳੁਣਾ ਚਾਹੀਦਾ ਹੈ ਤਾਂ ਹੀ ੳੁਹ ਹੋਰਾਂ ਨੂੰ ਪ੍ਰੇਰ ਸਕਦੇ ਹਨ। ੲਿਸ ਮੌਕੇ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦਾ ਗਠਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿੱਚ ਸੰਤ ਬਾਬਾ ਦਰਸ਼ਨ ਸਿੰਘ ਜੀ ਖਾਲਸਾ ਵੱਲੋਂ ਅਰਦਾਸ ਕਰ ਕੇ ਕੀਤਾ ਗਿਅਾ। ੲਿਸ ਮੌਕੇ ਭਾੲੀ ਸੁਰਜੰਤ ਸਿੰਘ ਨੂੰ ਬਾਬਾ ਬੁੱਢਾ ਸਾਹਿਬ ਜੀ ਗ੍ਰੰਥੀ ਸਭਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਅਾ।