Baba Bir Singh Ji Library Boolpur 2.62

Vill. Boolpur, P.O. Thatta Nawan
Kapurthala Town, 144628
India

About Baba Bir Singh Ji Library Boolpur

Contact Details & Working Hours

Details

ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠ ਤਹ ਪਾਪੁ ਕਿਸੇ ਨੇ ਠੀਕ ਹੀ ਕਿਹਾ ਹੈ ਕਿ ਜਿੰਦਗੀ ਸਾਨੂੰ ਵਕਤ ਦਿੰਦੀ ਹੈ ,ਉਸ ਨੂੰ ਵਰਤਣਾ ਕਿਵੇਂ ਹੈ, ਇਹ ਸਾਡੀ ਜਿੰਮੇਵਾਰੀ ਹੈ। ਇਸ ਪੇਂਡੂ ਇਲਾਕੇ ਵਿਚ ਲਾਇਬ੍ਰੇਰੀ ਦੀ ਘਾਟ ਬੜੀ ਸ਼ਿਦਤ ਨਾਲ ਮਹਿਸੂਸ ਕੀਤੀ ਜਾ ਰਹੀ ਸੀ। ਆਮ ਵਿਅਕਤੀ , ਖਾਸ ਤੌਰ ਤੇ ਨੌਜੁਆਨ ਗਿਆਨ ਪ੍ਰਾਪਤੀ ਕਰਕੇ ਸਮੇਂ ਦਾ ਸਦ ਉਪਯੋਗ ਕਰਨ, ਨਸ਼ਿਆਂ ਵੱਲ ਨਾ ਜਾਣ; ਇਸ ਲਈ ਵਾਹਿਗੁਰੂ ਜੀ ਦੀ ਅਪਾਰ ਕਿਰਪਾ ਨਾਲ 07 ਮਈ 2012 ਨੂੰ ਇਸ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ ਗਈ। ਅੱਜ ਕੱਲ੍ਹ ਕਿਤਾਬਾਂ ਪੜ੍ਹਨ ਦਾ ਸ਼ੌਕ ਭਾਵੇਂ ਘੱਟ ਰਿਹਾ ਹੈ, ਫਿਰ ਵੀ ਚੰਗੇ ਸਾਹਿਤ ਦੀ ਆਪਣੀ ਅਹਿਮੀਅਤ ਹੈ। ਕਿਤਾਬਾਂ ਜਿੰਦਗੀ ਦੇ ਅਹਿਮ ਮੋੜਾਂ ਉਪਰ ਵਧੀਆ ਦੋਸਤ ਤੇ ਚੰਗੇ ਅਧਿਆਪਕ ਦੀ ਤਰਾਂ ਜਿੰਦਗੀ ਦੀ ਹਰ ਚੰਗੀ ਤੇ ਕੌੜੀ ਸਚਾਈ ਬਾਰੇ ਜਾਣਕਾਰੀ ਦਿੰਦੀਆਂ ਹਨ, ਕਿਤਾਬਾਂ ਪੜ੍ਹਨ ਵਾਲਾ ਆਪਣੇ ਆਪ ਨਾਲ ਤੇ ਸਮਾਜ ਨਾਲ ਵਧੇਰੇ ਇਕਸੁਰ ਹੁੰਦਾ ਹੈ; ਸਵੈ ਵਿਕਾਸ ਦੀ ਲਗਨ ਅਤੇ ਵਿਸ਼ਵਾਸ ਪੈਦਾ ਹੁੰਦਾ ਹੈ। ਪੁਸਤਕਾਂ ਪੜ੍ਹਨ ਨਾਲ ਪਾਠਕਾਂ ਵਿਚ ਚੜ੍ਹਦੀਕਲਾ ਦੀ ਭਾਵਨਾ ਆਪਣੇ ਅੰਦਰ ਛੁਪੇ ਖ੍ਜਾਨਿਆਂ ਨੂੰ ਢੂੰਡਣ ਦਾ ਸਾਹਸ ਅਤੇ ਉਤਸ਼ਾਹ ਹੀਣ ਜਿੰਦਗੀ ਦਾ ਸੁਨਹਿਰੀ ਹਸਤਾਖਰ ਬਣਨ ਦਾ ਅਵਸਰ ਪੈਦਾ ਹੁੰਦਾ ਹੈ। ਅਸਲ ਵਿਚ ਕਿਤਾਬਾਂ ਹੀ ਹਨ, ਜੋ ਇਨਸਾਨ ਨੂੰ ਚੰਗਾ ਇਨਸਾਨ ਬਣਾਉਂਦੀਆਂ ਹਨ ਤੇ ਭਾਈਚਾਰਕ ਸਾਂਝ ਪੈਦਾ ਕਰਦੀਆਂ ਹਨ; ਕਿਤਾਬਾਂ ਤੋਂ ਪ੍ਰਾਪਤ ਗਿਆਨ ਸਦਾ ਹੀ ਸਾਡੇ ਅੰਗ ਸੰਗ ਰਹਿੰਦਾ ਹੈ। ਲਾਇਬ੍ਰੇਰੀ ਖੁਲਣ ਦਾ ਸਮਾਂ ਸਵੇਰੇ ਅੱਠ ਵਜੇ ਤੋਂ ਸ਼ਾਮ ਛੇ ਵਜੇ ਤੱਕ ਹੈ, ਪਾਠਕ ਇਸ ਸਮੇਂ ਦੌਰਾਨ ਦੋ ਰੋਜ਼ਾਨਾ ਅਖਬਾਰਾਂ, ਸਿਖ ਫੁਲਵਾੜੀ, ਗੁਰਮਤਿ ਪ੍ਰਕਾਸ਼, ਫ਼ਤਹਿਨਾਮਾ, ਤਰਕਸ਼ੀਲ, ਪਹੁ ਫੁਟਾਲਾ, ਕੋਮਾਂਤਰੀ ਪ੍ਰਦੇਸੀ, ਮੁਲਾਜਮ ਲਹਿਰ, ਕਰਮਚਾਰੀ ਲਹਿਰ, ਸੁਬਾਸਕ ਆਦਿ ਰਿਸਾਲੇ ਬੈਠ ਕੈ ਪੜ੍ਹ ਸਕਦੇ ਹਨ। ਮੈਂ ਸਾਰੇ ਨਗਰ ਨਿਵਾਸੀਆਂ, ਸ਼ਹੀਦ ਬਾਬਾ ਬੀਰ ਸਿੰਘ ਸਪੋਰਟਸ ਤੇ ਕਲਚਰਲ ਕਲੱਬ ਦੇ ਮੈਂਬਰਾਂ ਦਾ ਸਹਿਯੋਗ ਲਈ ਬਹੁਤ ਸ਼ੁਕਰਗੁਜਾਰ ਹਾਂ। ਕਿਹਾ ਜਾਂਦਾ ਹੈ ਕਿ ਭਾਰਤੀ ਖਾਸ ਤੌਰ ਤੇ ਪੰਜਾਬੀ ਸਰੋਤੇ ਹਨ, ਪਾਠਕ ਨਹੀ, ਸੁਧਾਰਦੇ ਹਨ, ਸੁਧਰਦੇ ਨਹੀਂ, ਸਬਕ ਸਿਖਾਉਂਦੇ ਹਨ, ਸਿਖਦੇ ਨਹੀਂ। ਆਓ ਵੱਧ ਤੋਂ ਵੱਧ ਕਿਤਾਬਾਂ ਪੜ੍ਹੀਏ, ਗਿਆਨ ਪ੍ਰਾਪਤ ਕਰੀਏ ਤੇ ਇਸ ਮਿਥ ਨੂੰ ਗਲਤ ਸਾਬਤ ਕਰੀਏ।

ਨੋਟ :ਲਾਇਬ੍ਰੇਰੀ ਦੀ ਕੋਈ ਮੈਂਬਰਸ਼ਿਪ ਫੀਸ ਨਹੀਂ, ਬੂਲਪੁਰ ਦੇ ਨੇੜੇ ਦੇ ਪਿੰਡਾਂ ਵਾਲੇ ਵੀ ਕਿਤਾਬਾਂ ਜਾਰੀ ਕਰਵਾ ਸਕਦੇ ਹਨ।
ਧੰਨਵਾਦ ਸਹਿਤ,
ਸਾਧੂ ਸਿੰਘ ਬੂਲਪੁਰ
ਫੋਨ :9417225022