ਪੁਸਤਕ ਸੰਸਾਰ 3.52

4.8 star(s) from 42 votes
Ludhiana, 141109
India

About ਪੁਸਤਕ ਸੰਸਾਰ

ਪੁਸਤਕ ਸੰਸਾਰ ਪੁਸਤਕ ਸੰਸਾਰ is a well known place listed as Book Store in Ludhiana , Library in Ludhiana ,

Contact Details & Working Hours

Details

ਕਿਤਾਬਾਂ ਨਹੀਂ
ਅਸੀਂ ਆਉਣ ਵਾਲੇ ਕਲ ਦੇ ਸੁਪਨੇ ਲੈਕੇ ਆਏ ਹਾਂ
ਕਿਤਾਬਾਂ ਨਹੀਂ
ਅਸੀਂ ਅਸਲੀ ਇਨਸਾਨ ਦੀ ਤਰਾਂ,
ਜੀਣ ਦਾ ਸੰਕਲਪ ਲੈਕੇ ਆਏ ਹਾਂ |
ਅਸੀਂ ਹਾਂ ਉਮੀਦਾਂ ਦੇ ਹਰਕਾਰੇ ,
ਅਸੀਂ ਹਾਂ ਵਿਚਾਰਾਂ ਦੇ ਡਾਕੀਏ |

ਅਦਾਰਾ 'ਜਨਚੇਤਨਾ' ਪਿਛਲੇ ਕਰੀਬ 20 ਸਾਲਾਂ ਤੋਂ ਲੋਕਾਂ ਵਿੱਚ ਇੱਕ ਬਿਹਤਰ ਸਮਾਜ ਉਸਾਰਨ ਦੀਆਂ ਕੋਸ਼ਿਸ਼ਾਂ ਦੇ ਅੰਗ ਵਜੋਂ ਇਨਕਲਾਬੀ ਵਿਰਾਸਤ ਤੇ ਵਿਗਿਆਨਕ ਵਿਚਾਰਾਂ ਨੂੰ ਲੋਕਾਂ ਤੱਕ ਲਿਜਾਣ, ਮੌਜੂਦਾ ਸਿਆਸੀ-ਆਰਥਕ-ਸਮਾਜਕ ਢਾਂਚੇ ਦੀ ਸਹੀ ਸਮਝ ਪੇਸ਼ ਕਰਨ ਅਤੇ ਲੋਕਾਂ ਵਿੱਚ ਪੜ੍ਹਨ-ਲਿਖਣ, ਸੋਚਣ-ਵਿਚਾਰਨ ਦੀ ਰੁਚੀ ਪੈਦਾ ਕਰਨ ਦੇ ਉਦੇਸ਼ ਨਾਲ਼ ਇਨਕਲਾਬੀ ਅਤੇ ਅਗਾਂਹਵਧੂ ਸਾਹਿਤ ਆਮ ਲੋਕਾਂ ਤੱਕ ਪਹੁੰਚਾ ਰਿਹਾ ਹੈ। ਇਹ ਅਦਾਰਾ ਬਿਲਕੁਲ ਹੀ ਗੈਰ-ਵਪਾਰਕ ਅਦਾਰਾ ਹੈ। ਇਸ ਉਦੇਸ਼ ਲਈ ਸਰਕਾਰ, ਪ੍ਰਸ਼ਾਸਨ, ਵੋਟ-ਵਟੋਰੂ ਸਿਆਸੀ ਪਾਰਟੀਆਂ, ਵਿਦੇਸ਼ੀ ਫੰਡਿਗ ਏਜੰਸੀਆਂ ਅਤੇ ਕਿਸੇ ਵੀ ਸਰਮਾਏਦਾਰ ਘਰਾਣੇ ਤੋਂ ਕਿਸੇ ਵੀ ਤਰ੍ਹਾਂ ਦਾ ਵਿੱਤੀ ਸਹਿਯੋਗ ਕਬੂਲ ਨਹੀਂ ਕੀਤਾ ਜਾਂਦਾ। ਇਹ ਅਦਾਰਾ ਆਮ ਲੋਕਾਂ, ਲੋਕ ਪੱਖੀ ਬੁੱਧੀਜੀਵੀਆਂ, ਪੱਤਰਕਾਰਾਂ, ਲੇਖਕਾਂ, ਨੌਜਵਾਨਾਂ-ਵਿਦਿਆਰਥੀਆਂ ਦੇ ਦਮ 'ਤੇ ਹੀ ਕਾਇਮ ਹੈ। ਇਸ ਅਦਾਰੇ ਅੰਦਰ ਇੱਕ ਵੀ ਤਨਖ਼ਾਹਦਾਰ ਮੁਲਾਜ਼ਮ ਨਹੀਂ ਹੈ ਸਗੋਂ ਵਿਚਾਰਧਾਰਕ ਤੌਰ 'ਤੇ ਜੁੜੇ ਵਲੰਟੀਅਰਾਂ ਦਾ ਢਾਂਚਾ ਹੀ ਇਸ ਅਦਾਰੇ ਨੂੰ ਸਾਂਭ ਰਿਹਾ ਹੈ। ਇਹੀ ਕਾਰਨ ਹੈ ਕਿ ਇਸ ਅਦਾਰੇ ਨੇ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਸਮੁੱਚੇ ਉੱਤਰੀ ਭਾਰਤ ਦੇ ਇਨਕਲਾਬੀ ਅਤੇ ਜਮਹੂਰੀ ਸਾਹਿਤਕ ਹਲਕਿਆਂ ਵਿੱਚ ਆਪਣੀ ਥਾਂ ਬਣਾਈ ਹੈ। ਸੰਸਾਰ ਭਰ ਦੇ ਲੋਕ-ਪੱਖੀ ਸਾਹਿਤ ਨੂੰ ਲੋਕਾਂ ਦੀ ਮਾਂ-ਬੋਲੀ ਵਿੱਚ ਉਪਲੱਬਧ ਕਰਵਾਉਣ ਲਈ 'ਜਨਚੇਤਨਾ' ਪ੍ਰਤੀਬੱਧ ਹੈ ਕਿਉਂਕਿ ਜਨਚੇਤਨਾ ਦਾ ਮੰਨਣਾ ਹੈ ਕਿ ਦੁਨੀਆਂ ਵਿੱਚ ਕਿਤੇ ਵੀ ਲੋਕ-ਪੱਖੀ ਸਾਹਿਤ ਰਚਿਆ ਗਿਆ ਹੋਵੇ ਉਹ ਸਾਰੀ ਮਨੁੱਖਤਾ ਦੀ ਅਣਮੁੱਲੀ ਵਿਰਾਸਤ ਹੈ। ਦੁਨੀਆਂ ਨੂੰ ਹੁਸੀਨ ਬਣੀ ਦੇਖਣ ਦਾ ਸੁਪਨਾ ਅਤੇ ਉਸ ਸੁਪਨੇ ਨੂੰ ਸਾਕਾਰ ਕਰਨ ਲਈ ਦੁਨੀਆਂ ਵਿੱਚ ਜਿੱਥੇ ਕਿਤੇ ਵੀ ਤਜ਼ਰਬੇ ਹੋਏ ਹਨ, ਅਜਿਹੇ ਤਜਰਬਿਆਂ ਨੂੰ ਲੋਕਾਂ ਨਾਲ ਸਾਂਝੇ ਕਰਨ ਦਾ, ਸਾਹਿਤ ਸਭ ਤੋਂ ਵਧੀਆ, ਸਸਤਾ ਅਤੇ ਕਾਰਗਰ ਤਰੀਕਾ ਹੈ। ਇਸ ਲਈ ਸਾਡੇ ਕੋਲ਼ ਸਿਰਫ਼ ਇੱਕ ਬਿਹਤਰ ਸਮਾਜ ਉਸਾਰਨ ਦੇ ਸਰੋਕਾਰਾਂ ਨਾਲ਼ ਸਬੰਧਤ ਸਾਹਿਤ ਹੀ ਮਿਲ਼ੇਗਾ। ਨਿਰੋਲ ਮਨੋਰੰਜਨ ਵਾਲ਼ਾ, ਸਤੱਹੀ, ਅਖੌਤੀ 'ਬੈਸਟ ਸੈੱਲਰ' ਕਿਸਮ ਦਾ ਸਾਹਿਤ ਜਾਂ ਲੋਕਾਂ ਅਤੇ ਸਮਾਜ ਤੋਂ ਟੁੱਟੇ ਲੇਖਕਾਂ, ਬੁੱਧੀਜੀਵੀਆਂ ਦੀਆਂ ਕਿਤਾਬਾਂ ਅਤੇ ਕਿਸੇ ਖਾਸ ਧਰਮ, ਜਾਤ ਜਾਂ ਫਿਰਕੇ ਨੂੰ ਉਭਾਰਦੀਆਂ ਕਿਤਾਬਾਂ ਸਾਡੇ ਕੋਲ਼ ਨਹੀਂ ਮਿਲ਼ਣਗੀਆਂ।